ਜਕਾਰਤਾ— ਦੁਨੀਆ ‘ਚ ਕਈ ਅਜਿਹੇ ਵੀ ਦੇਸ਼ ਹਨ, ਜਿਥੇ ਫੌਜ ਜਾਂ ਪੁਲਸ ‘ਚ ਭਰਤੀ ਦੌਰਾਨ ਔਰਤਾਂ ਨੂੰ ਅਜੀਬੋ-ਗਰੀਬ ਟੈਸਟਾਂ ਤੋਂ ਲੰਘਣਾ ਪੈਂਦਾ ਹੈ। ਅਜਿਹੇ ਹੀ ਦੇਸ਼ਾਂ ‘ਚੋਂ ਇਕ ਹੈ ਇੰਡੋਨੇਸ਼ੀਆ, ਜਿਥੇ ਪੁਲਸ ‘ਚ ਨੌਕਰੀ ‘ਤੇ ਰੱਖਦੇ ਸਮੇਂ ਵਰਜੀਨਿਟੀ ਚੈੱਕ ਕਰਨ ਲਈ ਮਹਿਲਾ ਬਿਨੈਕਾਰਾਂ ਦਾ ਟੂ-ਫਿੰਗਰ ਟੈਸਟ ਕੀਤਾ ਜਾਂਦਾ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ 3 ਸਾਲ ਪਹਿਲਾਂ ਇਸ ਟੈਸਟ ਨੂੰ ਸ਼ਰਮਨਾਕ ਤੇ ਗੈਰ ਜ਼ਰੂਰੀ ਕਰਾਰ ਦਿੱਤਾ ਸੀ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹ ਨੇ ਵੀ ਇਸ ਟੈਸਟ ਨੂੰ ਅਵਿਗਿਆਨਕ ਦੱਸਿਆ ਸੀ।
ਇਸ ਪ੍ਰਕਿਰਿਆ ‘ਚ ਪ੍ਰੀਖਣ ਦੇ ਨਾਂ ‘ਤੇ ਬੇਹੱਦ ਭੇਦਭਾਵ ਵਾਲਾ ਵਿਵਹਾਰ ਕੀਤਾ ਜਾਂਦਾ ਹੈ।
ਇਸ ਦਾ ਬਿਨੈਕਾਰ ਦੀ ਸਰੀਰਕ ਤੇ ਮਾਨਸਿਕ ਸਥਿਤੀ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਮਨੁੱਖੀ ਅਧਿਕਾਰ ਸੰਸਥਾ ਨੇ ਰਾਸ਼ਟਰਪਤੀ ਜੋਕੋ ਵਿਡੋਡੋ ਨੂੰ ਵੀ ਅਪੀਲ ਕੀਤੀ ਹੈ ਕਿ ਪੁਲਸ ਨੂੰ ਨਿਰਦੇਸ਼ ਦੇ ਕੇ ਇਸ ਟੂ-ਫਿੰਗਰ ਟੈਸਟ ਨੂੰ ਬੰਦ ਕਰਵਾਇਆ ਜਾਵੇ।