Breaking News

ਭਿਆਨਕ ਹਾਦਸਾ, ਐੱਨ. ਆਰ. ਆਈ. ਪਰਿਵਾਰ ਦੇ 3 ਜੀਆਂ ਸਮੇਤ 4 ਦੀ ਮੌਤ (ਤਸਵੀਰਾਂ).

ਤਪਾ ਮੰਡੀ (ਸ਼ਾਮ ਗਰਗ) : ਤਪਾ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਭਿਆਨਕ ਹਾਦਸੇ ਵਿਚ ਪਤੀ-ਪਤਨੀ ਅਤੇ ਬੱਚੇ ਸਮੇਤ ਚਾਰ ਦੀ ਮੌਤ ਹੋ ਗਈ।

ਮਿਲੇ ਵੇਰਵਿਆਂ ਅਨੁਸਾਰ ਕਾਰ ਚਾਲਕ ਪ੍ਰਵੀਨ ਕੁਮਾਰ ਉਸ ਦੀ ਪਤਨੀ ਰਿਤੂ ਅਤੇ ਤਿੰਨ ਸਾਲਾਂ ਪੁੱਤਰ ਮੌਂਟੀ ਪਾਣੀਪਤ ਤੋਂ ਬਠਿੰਡਾ ਪਰਤ ਰਹੇ ਸਨ ਤਾਂ ਅੱਗੇ ਜਾ ਰਹੇ ਮੋਟਰਸਾਈਕਲ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹੰਡਿਆਇਆਂ ਚਲਾ ਰਿਹਾ ਸੀ ਨਾਲ ਟੱਕਰ ਹੋ ਗਈ।

ਇਸ ਦੌਰਾਨ ਮੋਟਰਸਾਈਕਲ ਕਾਰ ਵਿਚ ਫਸ ਗਿਆ ਅਤੇ ਕਾਰ ਮੋਟਰਸਾਈਕਲ ਨੂੰ ਘੜੀਸਦੀ ਹੋਈ ਖੇਤਾਂ ਵਿਚ ਪਲਟ ਗਈ।


ਇਸ ਹਾਦਸੇ ਵਿਚ ਕਾਰ ਸਵਾਰ ਤਿੰਨ ਅਤੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਕਾਰ ‘ਚ ਬੈਠਾ ਇਕ ਹੋਰ ਵਿਅਕਤੀ ਅਸ਼ੋਕ ਕੁਮਾਰ ਪੁੱਤਰ ਹਰੀ ਕ੍ਰਿਸ਼ਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਘਟਨਾ ਦਾ ਪਤਾ ਲੱਗਦੇ ਹੀ ਮਿੰਨੀ ਸਹਾਰਾ ਕਲੱਬ ਦੇ ਮੈਂਬਰ ਅਤੇ ਤਪਾ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਇਸ ਹਾਦਸੇ ਵਿਚ ਮਰਨ ਵਾਲੇ ਕਾਰ ਸਵਾਰ ਸਾਰੇ ਵਿਅਕਤੀ ਐੱਨ. ਆਰ. ਆਈ. ਦੱਸੇ ਜਾ ਰਹੇ ਹਨ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About admin

Check Also

ਇਹਨਾਂ ਹਰਾਮ ਜਾਂਦਿਆਂ ਦੀ ਗੰਦੀ ਕਰਤੂਤ ਦੇਖ ਹੋਸ਼ ਉਡਜਾਣਗੇ ਦੇਖੋ ਕੀ…..

ਇਕ ਦਿਲ ਕੰਬਾਊ ਜੁਰਮ ਨੂੰ ਅੰਜਾਮ ਦੇਣ ਜਾ ਰਹੇ ਦੋ ਨੌਜਵਾਨਾਂ ਦੇ ‘ਰੌਂਗ ਨੰਬਰ’ ਡਾਇਲ …